Share
BOOKONTHEBOAT
ਜ਼ਜ਼ਬਾਤਾਂ ਦੇ ਪਰਿੰਦੇ
ਜ਼ਜ਼ਬਾਤਾਂ ਦੇ ਪਰਿੰਦੇ
Couldn't load pickup availability
ਇਸ ਕਿਤਾਬ ਬਾਰੇ
'ਜ਼ਜ਼ਬਾਤਾਂ ਦੇ ਪਰਿੰਦੇ' ਮੇਰਾ ਪਲੇਠਾ ਕਾਵਿ-ਸੰਗ੍ਰਹਿ ਹੈ। ਇਸ ਕਿਤਾਬ ਦੇ ਜ਼ਰੀਏ ਮੈਂ ਆਪਣੇ ਜ਼ਜ਼ਬਾਤਾਂ ਅਤੇ ਲੋਕਾਂ ਦੇ ਜ਼ਜ਼ਬਾਤਾਂ ਨੂੰ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਕਿਤਾਬ ਵਿੱਚ ਛੋਟੀਆਂ-ਵੱਡੀਆਂ ਕਵਿਤਾਵਾਂ ਸ਼ਾਮਿਲ ਹਨ। ਇਸ ਅਧੀਨ ਮੈਂ ਹਰ ਵਿਸ਼ੇ ਨੂੰ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਰ ਇਨਸਾਨ ਦੀਆਂ ਆਪਣੀਆਂ ਹੀ ਖੁਸ਼ੀਆਂ ਅਤੇ ਗ਼ਮ ਹੁੰਦੇ ਹਨ। ਜਦੋਂ ਕੋਈ ਇਨਸਾਨ ਕਿਸੇ ਰਚਨਾਂ ਨੂੰ ਪੜ੍ਹ ਕੇ ਇਹਨਾਂ ਨਾਲ ਜੁੜਦਾ ਹੈ ਤਾਂ ਉਸ ਦੀਆਂ ਖੁਸ਼ੀਆਂ ਦੁਗਣੀਆਂ ਹੁੰਦੀਆਂ ਹਨ ਅਤੇ ਦੁੱਖ ਘਟਦੇ ਹਨ। ਮੈਂ ਇਸ ਕਿਤਾਬ ਦੀਆਂ ਰਚਨਾਵਾਂ ਦੇ ਜ਼ਰੀਏ ਇਹ ਨਿਮਾਣਾ ਜਿਹਾ ਯਤਨ ਕਰ ਰਿਹਾ ਹਾਂ। ਉਮੀਦ ਕਰਦਾ ਹਾਂ ਕਿ ਸਰੋਤੇ ਇਸਨੂੰ ਭਰਵਾਂ ਹੁੰਗਾਰਾ ਦੇਣਗੇ।
ਲੇਖਕ/ਕਵੀ ਬਾਰੇ
ਇੱਕ ਕਵੀ ਦੇ ਤੌਰ ਤੇ ਮੈਂ ਲਖਵਿੰਦਰ ਸਿੰਘ ਸਾਉਣਾ ਆਪਣਾ ਪਲੇਠਾ ਕਾਵਿ ਸੰਗ੍ਰਹਿ ਲੈ ਪਾਠਕਾਂ ਦੀ ਕਚਿਹਰੀ ਵਿੱਚ ਹਾਜ਼ਰੀ ਲਵਾਣ ਰਿਹਾ ਹਾਂ। ਮੈਂ ਜਿਲ੍ਹਾ ਫ਼ਿਰੋਜਪੁਰ ਦੇ ਛੋਟੇ ਜਿਹੇ ਪਿੰਡ ਜਾਮਾ ਰਖਈਆਂ ਉਤਾੜ ਦਾ ਵਸਨੀਕ ਹਾਂ ਜੋ ਕਿ ਬਲਾਕ ਮਮਦੋਟ ਦੇ ਅਧੀਨ ਪੈਂਦਾ ਹੈ। ਮੌਜੂਦਾ ਸਮੇਂ ਵਿੱਚ ਮੈਂ ਬਤੌਰ ਪੰਜਾਬੀ ਅਧਿਆਪਕ ਜਵਾਹਰ ਨਵੋਦਿਆ ਵਿਦਿਆਵਿਆ,ਸੋਲਨ (ਹਿਮਾਂਚਲ ਪ੍ਰਦੇਸ਼) ਵਿੱਚ ਕੰਮ ਕਰ ਰਿਹਾ ਹਾਂ। ਇੱਕ ਲੰਬੇ ਸੰਘਰਸ਼ ਤੋਂ ਬਾਅਦ ਮੈਂ ਆਪਣੀਆਂ ਕਵਿਤਾਵਾਂ ਨੂੰ ਇੱਕ ਕਿਤਾਬ ਦੇ ਜ਼ਰੀਏ ਪਾਠਕਾਂ ਦੇ ਸਾਹਮਣੇ ਲੈ ਕੇ ਪੇਸ਼ ਹੋ ਰਿਹਾ ਹਾਂ। ਮੈਂ ਆਪਣੇ ਆਪ ਤੇ ਮਾਣ ਮਹਿਸੂਸ ਕਰਦਾ ਹਾਂ ਕਿ ਮਾਂ ਬੋਲੀ ਦੀ ਸੇਵਾ ਮੇਰੇ ਹਿੱਸੇ ਮੇਰੀ ਕਵਿਤਾ ਦੇ ਜ਼ਰੀਏ ਆਈ ਹੈ।

