Share
BOOKONTHEBOAT
Adhoora Khwaab : Haqikat jo sirf khwaaba te kheyalan vich
Adhoora Khwaab : Haqikat jo sirf khwaaba te kheyalan vich
Couldn't load pickup availability
Selling price: 265
MRP:348
Genre: Story Book
Language: Punjabi
Pages:122
Binding: Paperback
Book size: Lenth 8.5 inch / Width: 5.5 inch / height: 0.303 inch
ISBN: 978-81-992796-7-4
Item Weight: 177 Grams
Author: Amandip singh
Product: Description:- ਲੇਖਕ ਦੀ ਜਾਣ-ਪਛਾਣ
--ਆਪਣੇ ਤੋਂ ਆਪਣੇ ਤੱਕ ਦਾ ਸਫ਼ਰ-- ਕੁਝ ਕਹਾਣੀਆਂ ਤੇ
ਸੁਪਨਿਆਂ ਤੋਂ ਬਣਿਆ ਹੁੰਦਾ ਤੇ ਕੁਝ ਹਾਲਾਤਾਂ ਤੋਂ ਬਣਿਆ ਹੁੰਦਾ ਕੁਝ ਸਿਰਲੇਖ ਦਰਦ ਲਈ ਹੀ ਲਿਖੇ ਜਾਂਦੇ ਨੇ 'ਤੇ.ਕੁਝ ਮੁਹੱਬਤ ਲਈ।
ਹਰ ਇੱਕ ਦਾ ਸਫ਼ਰ-ਏ- ਜ਼ਿੰਦਗੀ ਬਹੁਤ ਗੁੰਝਲਦਾਰ ਹੁੰਦਾ, ਕੁਝ ਤਿੱਖੀਆਂ ਦੁਪਹਿਰਾਂ ਵਿੱਚ ਗਰਮ ਹੋਇਆ ਹੁੰਦਾ 'ਤੇ ਕੁਝ ਹਨੇਰਿਆਂ ਵਿੱਚ ਬਿਖਰੀ ਜਿੰਦਗੀ ਹੁੰਦੀ ਜਿੰਨਾ ਤੇ ਕੁਝ ਕਾਲੀਆਂ ਰਾਤਾਂ ਦਿਨ ਬਣ ਕੇ ਟਿਕੀ ਰਾਤ ਵਿੱਚ ਕਹਾਵਤਾਂ ਤੇ ਬੁਝਾਰਤਾਂ ਪਾਉਂਦੀਆਂ। ਹਰ ਇੱਕ ਇਨਸਾਨ ਖੁਦ ਦਾ ਚਸ਼ਮਦੀਦ ਹੁੰਦਾ, ਜਿਸ ਨੇ ਦੇਖੇ ਹੁੰਦੇ ਕਈ ਉਹ ਹਾਲ, ਬਵਾਲ ਤੇ ਕਈ ਉਹ ਗੱਲਾਂ ਜੋ ਖੁਦ ਨਾਲ ਕੀਤੀਆਂ ਹੁੰਦੀਆਂ। ਇਨਸਾਨ ਕਈ ਵਾਰ ਖੁਦ ਨੂੰ ਟਟੋਲ ਦਾ, ਖੁਦ ਨੂੰ ਕਾਫੀ ਜਗ੍ਹਾ ਤੇ ਰੱਖਦਾ, ਬਸ ਚੱਲਦਾ ਹੀ ਰਹਿੰਦਾ ਏ ਖਿਆਲਾਂ ਦੇ ਰਾਹ ਵਿੱਚ ਜਿਸ ਦਾ ਉਸਨੂੰ ਵੀ ਨਹੀਂ ਪਤਾ ਕਿੱਧਰ ਨੂੰ ਜਾ ਰਿਹਾ ਹੈ ਇਹ ਰਾਹ.... ਖੋਂਹਦੇ ਖੋਂਹਦੇ ਖਿਆਲਾਂ ਦੇ ਵਿੱਚ ਹਰ ਕੋਈ ਸੌਂ ਜਾਂਦਾ 'ਤੇ ਸੁਪਨਿਆਂ ਦਾ ਰੁੱਖ ਕਰ ਲੈਂਦਾ, ਜਿੱਥੇ ਅਣਜਾਣੀ ਤੇ ਅਣਚਾਹੀ ਕਹਾਣੀ ਹੁੰਦੀ ਜੋ ਨੀਂਦ ਵਿੱਚ ਸੱਚ ਤੇ ਉੱਠਦੇ ਸਾਰ ਸਭਬਦਲਿਆ ਹੁੰਦਾ। ਹਰ ਇੱਕ ਇਨਸਾਨ ਖੁੱਦ ਦੀ ਕੈਦ ਵਿੱਚ ਹੁੰਦਾ; ਜਿਹੜੀ ਕੈਦ ਕਈ ਤਰ੍ਹਾਂ ਦੇ ਸਫ਼ਰ ਕਰਾਉਂਦੀ ਹੈ 'ਤੇ ਕਿਸੇ ਵੀ ਨਤੀਜੇ ਤੱਕ ਪਹੁੰਚਣ ਨਹੀਂ ਦਿੰਦੀ। ਬਸ ਮੈਂ ਵੀ ਨਹੀਂ ਕਿਸੇ ਨਤੀਜੇ ਤੱਕ ਪਹੁੰਚਿਆ। ਇਹ ਸਫ਼ਰ ਵਿੱਚੋਂ ਕੁਝ ਖਿਆਲ ਨਿਕਲੇ ਜਿਨਾਂ ਵਿੱਚੋਂ ਕੁਝ ਸਵਾਲ ਉਹਨਾਂ ਸਵਾਲਾਂ ਵਿੱਚੋਂ ਕੁਝ ਜਵਾਬ ਤੇ ਉਹਨਾਂ ਜਵਾਬਾਂ ਤੇ ਜਵਾਬੀ ਕਾਰਵਾਈ ਕੀਤੀ ਫਿਰ ਵੀ ਇਹ ਖਿਆਲਾਂ ਦਾ ਸਫ਼ਰ ਚੱਲਦਾ ਰਿਹਾ ਇਦਾਂ ਹੀ ਇੱਕ ਜ਼ਿੰਦਗੀ ਦੇ ਵਿੱਚ ਕਈ ਜ਼ਿੰਦਗੀਆਂ ਚੱਲਦੀਆਂ ਰਹਿੰਦੀਆਂ ਜੋ ਕਹਾਣੀਆਂ ਕਵਿਤਾਵਾਂ ਬਣਦੀਆਂ ਤੇ ਅੱਖਰਾਂ ਦੇ ਵਿੱਚ ਉਪਜਦੀਆਂ ਕਿਉਂਕਿ ਕਿਤੇ ਨਾ ਕਿਤੇ ਘਟਨਾ ਵਾਪਰੀ ਹੁੰਦੀ ਹੈ ਉਹ ਘਟਨਾ ਇੱਕ ਸੁਪਨੇ ਵਿੱਚ, ਇੱਕ ਆਸ ਵਿੱਚ, 'ਤੇ ਕਿਸੇ ਖਿਆਲ ਵਿੱਚ ਵਾਪਰ ਸਕਦੀ ਹੈ।
ਹਰ ਇਨਸਾਨ ਦਾ ਸਾਥੀ ਤੇ ਦੁਸ਼ਮਣ ਉਸ ਦਾ ਆਪਣਾ ਆਪ ਹੁੰਦਾ, ਐਵੇਂ ਹੀ ਮੈਂ ਆਪਣਾ ਸਾਥੀ ਕਈ ਵਾਰ ਬਣਿਆ ਤੇ ਖੁਦ ਨਾਲ ਰਾਜ਼ੀਨਾਮਾ ਕੀਤਾ। ਕਹਾਣੀ ਨੂੰ ਫਿਰ ਤੋਂ ਸ਼ੁਰੂ ਕਰਨਾ ਪਿਆ ਫਿਰ ਤੋਂ ਸਫ਼ਰ ਦੇ ਵਿੱਚ ਪੈਡਾ ਤੈਅ ਕਰਨਾ ਪਿਆ ਪਾਤਰ ਬਣਨਾ ਪਿਆ ਕੁਝ ਖਿਆਲਾਂ ਵਿੱਚ ਤੇ ਕਿਸੇ ਕਹਾਣੀ ਦਾ ਛੋਟਾ ਜਿਹਾ ਹਿੱਸਾ।
ਸਭ ਕੁਝ ਬਦਲ ਦਾ ਰਹਿੰਦਾ ਆਪਣੇ ਆਪ ਦੇ ਨਾਲ ਜ਼ਿੰਦਗੀ ਦੀ ਕਹਾਣੀ ਦੇ ਨਾਲ, ਮੌਸਮ ਦੇ ਨਾਲ। ਕੁਝ ਆਪਣੇ ਹੁੰਦੇ,ਕੁਝ ਨਹੀਂ ਹੁੰਦੇ। ਉਹ ਆਪਣੇ ਹੋ ਜਾਂਦੇ ਜੋ ਨਹੀਂ ਹੁੰਦੇ। ਜੋ ਆਪਣੇ ਹੁੰਦੇ ਉਹ ਹੋਰੀ ਹੋ ਜਾਂਦੇ। ਉਹ ਆਪਣਿਆਂ ਦੀ ਗੱਲ ਕਰਦੇ ਕਰਦੇ ਯਾਦ ਆਉਂਦਾ ਕਿ ਇੱਥੇ ਤਾਂ ਆਪਣਾ ਆਪ ਹੀ ਬਦਲ ਜਾਂਦਾ ਫਿਰ ਆਪਣਿਆਂ ਤੋਂ ਕੀ ਉਮੀਦ ਤੇ ਕੀ ਗੁੱਸਾ। ਸਾਰਾ ਕੁਝ ਸਫ਼ਰ ਵਿੱਚ ਹੀ ਹੁੰਦਾ: ਹਾਸੇ, ਦੁੱਖ, ਤਕਲੀਫਾਂ। ਸਾਰਾ ਕੁਝ ਸਫ਼ਰ ਦੇ ਨਾਲ ਹੀ ਤੈਅ ਕਰਨਾ ਪੈਂਦਾ ਬਹੁਤ ਵਾਰੀ ਖੁਦ ਤੋਂ ਦੂਰ ਹੋ ਕੇ ਖੁਦ ਦੇ ਨੇੜੇ ਆਇਆ ਜਾਂਦਾ। ਬਾਕੀ ਰਹੀ ਗੱਲ ਜੋ ਸਮਝ ਹੀ ਆ ਜੇ ਉਹ ਸਫ਼ਰ ਕਾਹਦਾ ਵੈਸੇ ਵੀ ਇਹ ਸਫ਼ਰ ਕਰਨ ਵਾਲਾ ਨਹੀਂ ਇਹ ਹੋ ਜਾਣ ਦੀ ਪ੍ਰਕਿਰਿਆ ਹੈ।

